<p>ਮੋਹਾਲੀ: ਪੰਜਾਬੀ ਸਿਨੇਮਾ ਦੇ ਦਿੱਗਜ ਕਾਮੇਡੀਅਨ ਜਸਵਿੰਦਰ ਸਿੰਘ ਭੱਲਾ ਬੀਤੀ 22 ਅਗਸਤ ਨੂੰ ਸਾਨੂੰ ਸਦਾ ਲਈ ਅਲਵਿਦਾ ਕਹਿ ਗਏ। ਕਾਮੇਡੀਅਨ ਜਸਵਿੰਦਰ ਸਿੰਘ ਭੱਲਾ ਤਮਾਮ ਉਮਰ ਲੋਕਾਂ ਨੂੰ ਹਸਾਉਂਦੇ ਰਹੇ, ਜਿਸ ਕਾਰਨ ਉਨ੍ਹਾਂ ਦੀ ਫੈਨ ਫਾਲੋਇੰਗ ਪੰਜਾਬ ਵਿੱਚ ਬਹੁਤ ਵੱਡੀ ਤਦਾਦ ਵਿੱਚ ਹੈ। ਜਸਵਿੰਦਰ ਭੱਲਾ ਦਾ ਅੱਜ 23 ਅਗਸਤ ਨੂੰ ਦੁਪਹਿਰ ਮੋਹਾਲੀ (ਬਲੌਂਗੀ) ਸ਼ਮਸ਼ਾਨ ਘਾਟ ਵਿੱਚ ਅੰਤਿਮ ਸਸਕਾਰ ਕੀਤਾ ਗਿਆ। ਉੱਥੇ ਹੀ ਪੰਜਾਬੀ ਗਾਇਕ ਜਸਬੀਰ ਜੱਸੀ ਅੱਜ ਜਸਵਿੰਦਰ ਸਿੰਘ ਭੱਲਾ ਦੇ ਅੰਤਿਮ ਸਸਕਾਰ ਉੱਤੇ ਪਹੁੰਚੇ। ਉਨ੍ਹਾਂ ਨੇ ਕਿਹਾ ਅਸੀਂ ਉਨ੍ਹਾਂ ਨੂੰ 40 ਸਾਲਾਂ ਤੋਂ ਦੇਖ ਰਹੇ ਹਨ। ਉਨ੍ਹਾਂ ਦਾ ਇੱਕ ਸ਼ੋਅ ਜਿਸਦਾ ਨਾਮ 'ਚਾਚਾ ਰੌਕਣੀ ਰਾਮ' ਹੈ ਉਹ ਉਨ੍ਹਾਂ ਦਾ ਪ੍ਰੋਗਰਾਮ ਬਹੁਤ ਦੇਖਦੇ ਸੀ।</p>